ਹੋਵੇ
ਇਕ ਤਾਂ ਹੋਵੇ
ਮਾਂ ਜਾਈ ਭਲਾ ਇਕ ਤਾਂ ਹੋਵੇ
ਹਰ ਬਾਬਲ ਦੇ ਵਿਹੜੇ ਯਾ ਰੱਬ
ਧੀਆਂ ਵਾਲੀ ਬੀਜ ਤੂੰ ਬੋਵੇਂ
ਪੁੰਨ ਇਹ ਹੋਵੇ
ਹੋਵੇ
ਇਕ ਤਾਂ ਹੋਵੇ
ਮਾਂ ਜਾਈ ਇਕ ਤਾਂ ਹੋਵੇ
ਰੁੱਸਣ ਵਾਲੀ ਸੰਗਣ ਵਾਲੀ
ਕੱਤਣ ਬੁਨਣ ਤੇ ਰੰਗਣ ਵਾਲੀ
ਗੁਣਾਂ ਦੀ ਗੁਥਲੀ,ਐਪਰ ਪੁਤਲੀ
ਅੱਪਣਾ ਅੱਧਾ ਨਾਮ ਤੱਕ ਖੋਵੇ
ਹੋਵੇ
ਇਕ ਤਾਂ ਹੋਵੇ
ਮਾਂ ਜਾਈ ਇਕ ਤਾਂ ਹੋਵੇ
ਮਾਂ ਦੀ ਮਿਠੀ ਲੋਰ ਜਹੀ ਇਹ
ਧਰਵਾਸਿਆਂ ਵਾਲੀ ਟਕੋਰ ਜਹੀ ਇਹ
ਮਾਪਿਆਂ ਦਾ ਜੋ ਦਰ ਮਹਿਕਾਵੇ
ਸਾਹੋਰੇ ਵੱਸ ਹੱਸ ਰੱਸਦੀ ਸੋਹਵੇ
ਹੋਵੇ
ਇਕ ਤਾਂ ਹੋਵੇ
ਮਾਂ ਜਾਈ ਇਕ ਤਾਂ ਹੋਵੇ
ਧੀ ਪੁੱਤ ਹੱਟੀਂ ਮਿਲਦੇ ਨਾਹੀ
ਬਿਨਾਂ ਵੇਲ ਫੁੱਲ ਖਿਲਦੇ ਨਾਹੀ
ਧੀ ਭੈਣ ਇਹੋ-ਨੀਂਹ ਜੋ ਹੈ ਬਣਦੀ
ਅੱਪਣੇ ਅੰਸ਼ ਚ ਵੰਸ਼ ਸਮੋਵੇ
ਹੋਵੇ
ਇਕ ਤਾਂ ਹੋਵੇ
ਮਾਂ ਜਾਈ ਇਕ ਤਾਂ ਹੋਵੇ
ਕੁਲ ਖਲਕਤ ਨੂੰ ਜੰਮਣ ਵਾਲੀ
ਵਰਜਣ ਵਾਲੀ ਥੰਮਣ ਵਾਲੀ
ਸ਼ਾਲਾ ਜੱਗ ਬੁੱਝੇ ਅਰ ਜਾਣੇ
ਧੀ ਜੰਮਣੇ ਤੇ ਖੁਦ ਕਿਉਂ ਰੋਵੇ
ਹੋਵੇ
ਇਕ ਤਾਂ ਹੋਵੇ
ਅੰਮੀਂ ਜਾਈ ਇਕ ਤਾਂ ਹੋਵੇ
ਹੋਵੇ
ਇਕ ਤਾਂ ਹੋਵੇ
ਮਾਂ ਜਾਈ ਇਕ ਤਾਂ ਹੋਵੇ